ਮਿਰਗੀ ਕੀ ਹੈ?
ਮਿਰਗੀ ਇੱਕ ਤਰ੍ਹਾਂ ਦੀ ਦਿਮਾਗੀ ਬਿਮਾਰੀ ਹੈ, ਜਿਹੜੀ ਇੱਕ ਸਮੇਂ ਤੇ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਇਸ ਬਿਮਾਰੀ ਵਿੱਚ ਜਿੱਥੇ ਨਸਾਂ ਦੇ ਸੈੱਲ ਸਹੀ ਢੰਗ ਨਾਲ ਸੰਕੇਤ ਨਹੀਂ ਦਿੰਦੇ, ਜਿਸ ਕਾਰਨ ਦੌਰੇ ਪੈਂਦੇ ਹਨ। ਇਸ ਵਿੱਚ ਮਿਰਗੀ ਦੇ ਦੌਰੇ ਬਿਜਲਈ ਗਤੀਵਿਧੀਆਂ ਦੇ ਬੇਕਾਬੂ ਧਮਾਕੇ ਵਰਗੇ ਹੁੰਦੇ ਹਨ, ਜਿਹੜੇ ਕਿ ਸੰਵੇਦਨਾਵਾਂ, ਵਿਵਹਾਰ, ਜਾਗਰੂਕਤਾ ਅਤੇ ਮਾਸਪੇਸ਼ੀਆਂ ਦੀਆਂ ਹਰਕਤਾਂ ਨੂੰ ਬਦਲ ਦਿੰਦੇ ਹਨ। ਹਾਲਾਂਕਿ ਇਸਦਾ ਇਲਾਜ ਕੀਤਾ ਨਹੀਂ ਜਾਂਦਾ ਪਰ ਇਸਦੇ ਕਈ ਵਿਕਲਪ ਹਨ। ਮਿਰਗੀ ਵਾਲੇ 70% ਤੱਕ ਲੋਕ ਦਵਾਈਆਂ ਨਾਲ ਇਸਦਾ ਇਲਾਜ ਕਰ ਸਕਦੇ ਹਨ।
ਮਿਰਗੀ ਇੱਕ ਤਰ੍ਹਾਂ ਦੀ ਪੁਰਾਣੀ ਬਿਮਾਰੀ ਹੈ ਜਿਹੜੀ ਕਿ (ਲੰਬੇ ਸਮੇਂ ਦੀ) ਦਿਮਾਗੀ ਸਥਿਤੀ ਹੁੰਦੀ ਹੈ, ਜਿੱਥੇ ਕਿ ਇੱਕ ਵਿਅਕਤੀ ਨੂੰ ਬਾਰ ਬਾਰ ਦੌਰੇ ਪੈਂਦੇ ਹਨ। ਅਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਹਰ 100 ਆਸਟ੍ਰੇਲੀਆਈ ਲੋਕਾਂ ਵਿੱਚੋਂ ਲਗਭਗ 3 ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।
ਮਿਰਗੀ ਕੇਂਦਰੀ ਨਸ ਪ੍ਰਣਾਲੀ ਨਾਲ ਸਬੰਧਤ ਇੱਕ ਵਿਕਾਰ ਹੁੰਦਾ ਹੈ, ਜਿਸ ਵਿਚ ਦਿਮਾਗ ਦੀਆਂ ਨਸਾਂ ਅਤੇ ਸੈੱਲਾਂ ਦੀ ਗਤੀਵਿਧੀ ਵਿੱਚ ਦਿੱਕਤ ਆਉਂਦੀ ਹੈ, ਇਸਦੇ ਨਤੀਜ਼ੇ ਵਜੋਂ ਹੀ ਮਰੀਜ਼ ਨੂੰ ਦੌਰੇ ਪੈਂਦੇ ਹਨ ਅਤੇ ਉਹ ਆਪਣਾ ਹੋਸ਼ ਗੁਆ ਦਿੰਦੇ ਹਨ, ਅਤੇ ਉਹ ਕੁੱਝ ਸਮੇਂ ਲਈ ਅਸਧਾਰਨ ਵਿਵਹਾਰ ਵੀ ਕਰ ਸਕਦੇ ਹਨ।
ਜ਼ਿਆਦਾਤਰ ਮਾਮਲਿਆਂ ਵਿੱਚ ਇਹ ਛੋਟੇ ਬੱਚਿਆਂ ਅਤੇ ਅੱਧੀ ਉਮਰ ਦੇ ਲੋਕਾਂ ਵਿੱਚ ਦੇਖਿਆ ਜਾ ਸਕਦਾ ਹੈ, ਇਹ ਕਿਸੇ ਨੂੰ ਹੋ ਸਕਦੀ ਹੈ।
ਮਿਰਗੀ ਦੇ ਕੀ ਲੱਛਣ ਹਨ ?
ਮਰੀਜ਼ ਦਾ ਵਾਰ ਵਾਰ ਦੌਰੇ ਪੈਣਾ ਅਤੇ ਵਾਰ ਵਾਰ ਮਰੀਜ਼ ਨੂੰ ਝਟਕੇ ਲੱਗਣਾ ਇਹ ਮਿਰਗੀ ਦਾ ਮੁੱਖ ਲੱਛਣ ਹੁੰਦਾ ਹੈ। ਜੇਕਰ ਇਸ ਬਿਮਾਰੀ ਦੇ ਕਿਸੇ ਵੀ ਵਿਅਕਤੀ ਵਿੱਚ ਲੱਛਣ ਦਿਖਾਈ ਦੇਣ ਤਾਂ ਉਸਨੂੰ ਤੁਰੰਤ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਜਾਂ ਫਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸਦੇ ਲੱਛਣ ਹਨ ਜਿਵੇਂ ਕਿ,
- ਵਿਅਕਤੀ ਨੂੰ ਅਚਾਨਕ ਗੁੱਸਾ ਆ ਜਾਣਾ
- ਅਚਾਨਕ ਚੱਕਰ ਦਾ ਆਉਣਾ
- ਇੱਕੋ ਥਾਂ ਦੇ ਚੱਕਰ ਕੱਟਣਾ ਜਾਂ ਫਿਰ ਘੁੰਮਦੇ ਰਹਿਣਾ
- ਤਾਪਮਾਨ ਤੋਂ ਬਿਨਾਂ ਕੜਵੱਲ ਹੋਣਾ
- ਯਾਦਦਾਸ਼ਤ ਦਾ ਨੁਕਸਾਨ
- ਮਰੀਜ ਦਾ ਕੁਝ ਦੇਰ ਲਈ ਕੁਝ ਵੀ ਯਾਦ ਨਾ ਰਹਿਣਾ
- ਮਰੀਜ ਦਾ ਬਿਨਾਂ ਕਿਸੇ ਕਾਰਨ ਸੁੰਨ ਹੋਣਾ
- ਖੜ੍ਹੇ ਹੋਏ ਅਚਾਨਕ ਡਿੱਗ ਪੈਣਾ
- ਵਾਰ ਵਾਰ ਇੱਕੋ ਜਿਹਾ ਵਿਵਹਾਰ ਕਰਦੇ ਰਹਿਣਾ
- ਸਰੀਰ ਵਿੱਚ ਝਰਨਾਹਟ ਅਤੇ ਇਸਨੂੰ ਮਹਿਸੂਸ ਕਰਨਾ
- ਲਗਾਤਾਰ ਪਾਗਲਾਂ ਵਾਂਗੂ ਤਾੜੀਆਂ ਵਜਾਉਂਦੇ ਰਹਿਣਾ ਅਤੇ ਹੱਥਾਂ ਨੂੰ ਰਗੜਨਾ
- ਗਰਦਾਨ, ਚਿਹਰੇ, ਬਾਂਹ ਦੀਆਂ ਮਾਸਪੇਸ਼ੀਆਂ ਵਿੱਚ ਵਾਰ-ਵਾਰ ਕੰਬਣੀ ਹੋਣਾ
- ਗੱਲਾਂ ਨਾ ਕਰ ਪਾਉਣਾ ਅਤੇ ਡਰ ਮਹਸੂਏ ਕਰਨਾ
- ਅਚਾਨਕ ਛੂਹਣ, ਸੁਣਨ ਜਾਂ ਸੁੰਘਣ ਦੀ ਯੋਗਤਾ ਵਿਚ ਤਬਦੀਲੀ ਆਉਣਾ
- ਇਸ ਸਮੇਂ ਦੌਰਾਨ ਅੰਤੜੀਆਂ ਜਾਂ ਬਲੈਡਰ ਦਾ ਕੰਟਰੋਲ ਖਤਮ ਹੋ ਜਾਣਾ, ਅਤੇ ਸਰੀਰ ਥੱਕ ਜਾਂਦਾ ਹੈ ਸਮੇਂ-ਸਮੇਂ ‘ਤੇ ਬੇਹੋਸ਼ੀ ਦਾ ਆਉਣਾ।
ਇਸ ਤੋਂ ਇਲਾਵਾ ਮਿਰਗੀ ਦੇ ਹੋਰ ਵੀ ਲੱਛਣ ਹੋ ਸਕਦੇ ਹਨ ਇਹ ਮਿਰਗੀ ਦੀ ਬਿਮਾਰੀ ਤੇ ਨਿਰਭਰ ਕਰਦਾ ਹੈ।
ਮਿਰਗੀ ਦੇ ਕਾਰਨ ਕੀ ਹਨ ?
ਵੈਸੇ ਤਾਂ ਮਿਰਗੀ ਦੀ ਬਿਮਾਰੀ ਦੇ ਕਯੀ ਕਰਨ ਹੋ ਸਕਦੇ ਹਨ ਪਾਰ ਇਹਨਾਂ ਕਾਰਨਾਂ ਵਿੱਚ ਇਹ ਸ਼ਾਮਿਲ ਹਨ।
- ਮਰੀਜ ਦੇ ਸਿਰ ਵਿੱਚ ਸੱਟ ਵੱਜਣਾ ਅਤੇ ਸਦਮਾ ਲੱਗਣਾ
- ਦਿਮਾਗ ਵਿੱਚ ਸਟ੍ਰੋਕ ਹੋਣਾ ਜਾਂ ਦਿਮਾਗੀ ਖੂਨ ਵਗਣਾ
- ਦਿਮਾਗ ਦੀ ਲੱਗ ਅਤੇ ਦਿਮਾਗ ਵਿੱਚ ਸੋਜ ਹੋਣਾ ਜਿਵੇਂ ਕਿ ਮੈਨਿਨਜਾਈਟਿਸ , ਇਨਸੇਫਲਾਈਟਿਸ ਜਾਂ ਦਿਮਾਗ ਦਾ ਫੋੜਾ ਹੋਣਾ
- ਦਿਮਾਗੀ ਖਰਾਬੀ ਹੋਣਾ ਜਾਂ ਟਿਊਮਰ ਦਾ ਹੋਣਾ
- ਦਿਮਾਗ ਦੀਆਂ ਬਿਮਾਰੀਆਂ, ਜਿਵੇਂ ਕਿ ਅਲਜ਼ਾਈਮਰ ਰੋਗ
- ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨਾ
- ਬਲੱਡ ਸ਼ੂਗਰ ਦਾ ਵੱਧਣਾ ਜਾਂ ਘੱਟ ਹੋਣਾ ਅਤੇ ਹੋਰ ਬਾਇਓਕੈਮੀਕਲ ਅਸੰਤੁਲਨ ਦਾ ਹੋਣਾ
- ਜੈਨੇਟਿਕ ਕਾਰਨ ਹੋਣਾ
- ਏਡਜ਼ ਹੋਣਾ
- ਦਿਮਾਗੀ ਨਾੜੀ ਰੋਗ ਦਾ ਰੋਗ ਹੋਣਾ
- ਜਨਮ ਤੋਂ ਪਹਿਲਾਂ ਹੀ ਬੱਚੇ ਦੇ ਸਿਰ ਵਿੱਚ ਸੱਟ ਹੋਣਾ
- ਦਿਮਾਗੀ ਦੌਰਾ ਪੈਣਾ (ਇਸ ਨੂੰ 35 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਮਿਰਗੀ ਦਾ ਕਾਰਨ ਮੁੱਖ ਮੰਨਿਆ ਜਾਂਦਾ ਹੈ)
- ਬੱਚੇ ਦੇ ਜਨਮ ਦੌਰਾਨ ਹੀ ਦਿਮਾਗ ਨੂੰ ਆਕਸੀਜਨ ਦੀ ਘਾਟ ਹੋਣਾ।
ਸਮੁੱਚੀ ਸਿਹਤ ਅਤੇ ਮਿਰਗੀ ਦੀ ਕਿਸਮ ਅਤੇ ਵਿਅਕਤੀ ਦੀ ਉਮਰ ਦੇ ਆਧਾਰ ‘ਤੇ ਮਿਰਗੀ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ
ਮਿਰਗੀ ਦੇ ਜੋਖਮ ਕਾਰਕ ਕੀ ਹਨ ?
- ਕਾਫੀ ਮਾਤਰਾ ਵਿੱਚ ਸ਼ਰਾਬ ਪੀਣਾ
- ਲੰਬੇ ਸਮੇਂ ਤੋਂ ਕੁਝ ਵੀ ਨਾ ਖਾਣਾ( ਵਰਤ ਆਦਿ ਰੱਖਣਾ)
- ਜਿਆਦਾ ਮਾਤਰਾ ਵਿੱਚ ਖਾਣਾ
- ਖਰਾਬ ਭੋਜਨ ਦਾ ਸੇਵਨ ਕਰਨਾ
- ਖਾਸ ਖੁਰਾਕੀ ਵਸਤੂਆਂ
- ਬਲੱਡ ਵਿੱਚ ਸ਼ੂਗਰ ਦਾ ਘੱਟ ਹੋਣਾ
- ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕਰਨਾ
- ਤਣਾਅ ਹੋਣਾ
- ਬੁਖਾਰ ਹੋਣਾ
- ਦਵਾਈਆਂ ਦੇ ਮਾੜੇ ਪ੍ਰਭਾਵ ਹੋਣਾ
- ਨੀਂਦ ਵਿਚ ਕਮੀ ਦਾ ਹੋਣਾ
- ਵਿਅਕਤੀ ਦਾ ਬਹੁਤ ਜਿਆਦਾ ਕੈਫੀਨ ਲੈਣਾ
ਇਹ ਸਾਰੇ ਉਹ ਜੋਖ਼ਮ ਕਾਰਕ ਹਨ ਜਿਹੜੇ ਕਿ ਮਿਰਗੀ ਦੇ ਦੌਰੇ ਦਾ ਕਾਰਨ ਬਣਦੇ ਹਨ, ਇਹਨਾਂ ਦੇ ਨਾਲ ਮਿਰਗੀ ਦੀ ਬਿਮਾਰੀ ਸ਼ੁਰੂ ਹੋ ਸਕਦੀ ਹੈ। ਮਰੀਜ਼ ਨੂੰ ਹੋਣ ਵਾਲਿਆਂ ਇਹਨਾਂ ਚੀਜਾਂ ਦਾ ਧਿਆਨ ਰੱਖਣਾ ਹੈ, ਤਾਂ ਜੋ ਡਾਕਟਰ ਨੂੰ ਇਸਦਾ ਇਲਾਜ ਕਰਨ ਵਿਚ ਆਸਾਨੀ ਹੋਵੇ।
ਮਿਰਗੀ ਦਾ ਇਲਾਜ
ਮਰੀਜ਼ ਨੂੰ ਹੋਣ ਵਾਲੀ ਮਿਰਗੀ ਦਾ ਇਲਾਜ ਮਰੀਜ ਦੀ ਉਮਰ ਅਤੇ ਉਸਦੀ ਸਿਹਤ ਅਤੇ ਉਸਦੇ ਲੱਛਣਾਂ ਦੀ ਗੰਭੀਰਤਾ ਉਤੇ ਹੀ ਨਿਰਭਰ ਕਰਦਾ ਹੈ ਮਿਰਗੀ ਦੇ ਇਲਾਜ਼ ਲਈ ਡਾਕਟਰ ਇਹਨਾਂ ਦੀ ਵਰਤੋਂ ਕਰ ਸਕਦੇ ਹਨ।
ਮਿਰਗੀ ਵਿਰੋਧੀ ਦਵਾਈਆਂ
ਇਸ ਤਰੀਕੇ ਦੀ ਦਵਾਈਆਂ ਨਾਲ ਮਿਰਗੀ ਤੋਂ ਹੋਣ ਵਾਲੇ ਦੌਰੇ ਘੱਟ ਹੋ ਜਾਂਦੇ ਹਨ ਅਤੇ, ਕਈ ਮਰੀਜਾਂ ਵਿਚ ਦੁਬਾਰਾ ਦੌਰੇ ਪੈਣ ਦਾ ਖਤਰਾ ਜੜ ਤੋਂ ਹੀ ਖ਼ਤਮ ਹੋ ਜਾਂਦਾ ਹੈ, ਮਰੀਜ ਨੂੰ ਇਹ ਦਵਾਈਆਂ ਡਾਕਟਰਾਂ ਦੀ ਸਲਾਹ ਅਨੁਸਾਰ ਹੀ ਲੈਣੀਆਂ ਚਾਹੀਦੀਆਂ ਹਨ।
ਵਗਸ ਨਰਵ ਉਤੇਜਨਾ
ਮਿਰਗੀ ਤੋਂ ਪੈਣ ਵਾਲੇ ਦੌਰਿਆਂ ਨੂੰ ਕੰਟਰੋਲ ਕਰਨ ਲਈ ਇਸ ਯੰਤਰ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਹ ਸਰਜਰੀ ਦੌਰਾਨ ਛਾਤੀ ‘ਤੇ ਚਮੜੀ ਦੇ ਹੇਠਾਂ ਰੱਖਿਆ ਜਾਂਦਾ ਹੈ, ਇਹ ਗਰਦਨ ਰਾਹੀਂ ਨਸਾਂ ਨੂੰ ਬਿਜਲੀ ਨਾਲ ਉਤੇਜਿਤ ਕਰਦਾ ਹੈ।
ਕੀਟੋਜੈਨਿਕ ਖੁਰਾਕ
ਕਈ ਡਾਕਟਰ ਚਰਬੀ ਵਾਲੀ ਖੁਰਾਕ ਨੂੰ ਖਾਣ ਦੀ ਸਲਾਹ ਦਿੰਦੇ ਹਨ,ਜਿਹੜੇ ਲੋਕੀ ਦਵਾਈਆਂ ਨੂੰ ਨਹੀਂ ਖਾਂਦੇ। ਉਹ ਖਾਣਾ ਜਿਸ ਵਿਚ ਚਰਬੀ ਜ਼ਿਆਦਾ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਘੱਟ ਹੋਵੇ।
ਦਿਮਾਗ ਦੀ ਸਰਜਰੀ
ਸਰਜਰੀ ਦੌਰਾਨ ਦਿਮਾਗ ਦੇ ਉਸ ਹਿੱਸੇ ਨੂੰ ਹਟਾ ਦਿੱਤਾ ਜਾਂਦਾ ਹੈ ਜਿਹੜਾ ਕਿ ਮਿਰਗੀ ਦੇ ਦੌਰਿਆਂ ਦਾ ਕਾਰਣ ਹੁੰਦਾ ਹੈ, ਉਹਨੂੰ ਸਰਜਰੀ ਕਰਕੇ ਬਦਲ ਦਿੱਤਾ ਜਾਂਦਾ ਹੈ
ਮਿਰਗੀ ਦੀਆਂ ਦਵਾਈਆਂ
ਮਿਰਗੀ ਦੇ ਦੌਰਿਆਂ ਨੂੰ ਰੋਕਣ ਲਈ ਇਸਦੇ ਸ਼ੁਰੂਆਤੀ ਇਲਾਜ ਵਜੋਂ ਡਾਕਟਰ ਇਸਦੀਆਂ ਕੁੱਝ ਦਵਾਈਆਂ ਨੂੰ ਲਿਖਦੇ ਹਨ, ਇਹ ਦੌਰੇ ਪੈਣ ਦੀ ਸੰਭਾਵਨਾ ਨੂੰ ਘਟਾ ਦਿੰਦੀ ਹੈ।
ਸਿੱਟਾ :
ਜੇਕਰ ਤੁਸੀਂ ਵੀ ਮਿਰਗੀ ਦੀ ਬਿਮਾਰੀ ਦੇ ਮਰੀਜ ਹੋਂ। ਗੰਭੀਰ ਰੂਪ ਨਾਲ ਪੀੜਿਤ ਹੋਂ ਅਤੇ ਇਸਦਾ ਇਲਾਜ਼ ਲੱਭ ਰਹੇ ਹੋਂ ਤਾਂ ਤੁਸੀਂ ਝਵਾਰ ਨਿਉਰੋ ਹਸਪਤਾਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਕੇ ਆਪਣੀ ਜਾਂਚ ਵੀ ਕਰਵਾ ਸਕਦੇ ਹੋਂ ਤੇ ਇਸਦੇ ਮਾਹਿਰਾਂ ਨਾਲ ਗੱਲ ਬਾਤ ਕਰ ਸਕਦੇ ਹੋਂ।