ਐਸਪਰਜਰ ਸਿੰਡਰੋਮ ਕੀ ਹੈ? ਬਿਲ ਗੇਟਸ ਇਸ ਦਿਮਾਗ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਹਨ, ਹਰ ਕਿਸੇ ਨੂੰ ਇਸਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ।

ਬਦਲਦੀ ਜੀਵਨਸ਼ੈਲੀ ਦੇ ਕਾਰਣ ਅੱਜ ਦੇ ਸਮੇਂ ਵਿੱਚ ਕਈ ਬਿਮਾਰੀਆਂ ਨੇ ਜਨਮ ਲਿਆ ਹੈ। ਇਹ ਬਿਮਾਰੀਆਂ ਜ਼ਿਆਦਾਤਰ ਲੋਕਾਂ ਨੂੰ ਜੀਵਨ ਜਿਉਂਣ ਵਿੱਚ ਮੁਸ਼ੀਲਾਂ ਪੈਦਾ ਕਰਦਿਆਂ ਹਨ। ਕੀ ਤੁਸੀਂ ਕਦੇ ਕਿਸੇ ਵਿਅਕਤੀ ਨੂੰ ਦੇਖਿਆ ਹੈ ਇਕੱਲਾ ਬੈਠਾ ਆਪਣੇ ਆਪ ਨਾਲ ਗੱਲਾਂ ਕਰਦਾ ਹੋਇਆ ਜਾਂ ਫਿਰ ਗੱਲਾਂ ਕਰਦੇ ਸਮੇਂ ਲੋਕਾਂ ਦੀਆਂ ਅੱਖਾਂ ਵਿੱਚ ਨਹੀਂ ਦੇਖ ਪਾਉਂਦਾ ਹੋਵੇ ? ਇਸਨੂੰ ਅਜੀਬ ਵਿਵਹਾਰ ਨਹੀਂ ਕਿਹਾ ਜਾ ਸਕਦਾ, ਇਹ ਇੱਕ ਕਿਸਮ ਦੀ ਨਿਊਰੋਲੋਜੀਕਲ ਸਥਿਤੀ ਹੋ ਸਕਦੀ ਹੈ। ਜਿਸਨੂੰ ਐਸਪਰਜਰ ਸਿੰਡਰੋਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 

ਵਾਤਾਵਰਨ ਅਤੇ ਖਾਣ- ਪਾਣ ਵਿੱਚ ਹੋਏ ਬਦਲਾਵ ਕਾਰਣ ਅੱਜ ਬਿਮਾਰੀਆਂ ਨੇ ਲੋਕਾਂ ਵਿੱਚ ਆਪਣੀ ਪਕੜ ਨੂੰ ਮਜਬੂਤ ਬਣਾ ਲਈ ਹੈ ਜਿਹੜਾ ਕਿ ਅੱਜ ਕੋਈ ਵੀ ਬਿਮਾਰੀ ਤੋਂ ਵਾਂਝਾ ਨਹੀਂ ਰਿਹਾ। ਲੋਕਾਂ ਦੀ ਖਰਾਬ ਜੀਵਨਸ਼ੈਲੀ ਕਾਰਣ ਅੱਜ ਲੋਕਾਂ ਨੂੰ ਕਈ ਬਿਮਾਰੀਆਂ ਨੇ ਜਕੜਿਆ ਹੋਇਆ ਹੈ ਤੇ ਕਈ ਲੋਕਾਂ ਨੂੰ ਇਸਦੇ ਬਾਰੇ ਪਤਾ ਵੀ ਨਹੀਂ ਹੁੰਦਾ। ਜੇ ਗੱਲ ਕਰੀਏ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਚੋਟੀ ਦੇ 10 ਅਮੀਰ ਲੋਕਾਂ ਵਿੱਚੋਂ ਇੱਕ, ਬਿਲ ਗੇਟਸ ਦੀ ਤਾਂ ਉਨ੍ਹਾਂ ਨੂੰ ਵੀ ਐਸਪਰਜਰ ਸਿੰਡਰੋਮ ਨਾਂ ਦੀ ਇੱਕ ਬਿਮਾਰੀ ਨੇ ਜਕੜਿਆ ਹੋਇਆ ਹੈ। ਇਸ ਬਾਰੇ ਉਨ੍ਹਾਂ ਦੀ ਧੀ ਫੋਬੀ ਗੇਟਸ ਨੇ ਇਸ ਬਿਮਾਰੀ ਦੇ ਬਾਰੇ ਖੁਲਾਸਾ ਕੀਤਾ ਉਸਨੇ ਇੱਕ ਪੋਡਕਾਸਟ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਪਿਤਾ ਲੰਬੇ ਸਮੇਂ ਤੋਂ ਦਿਮਾਗ ਨਾਲ ਸਬੰਧਤ ਇਸ ਸਮੱਸਿਆ ਨਾਲ ਲੜ ਰਹੇ ਹਨ। ਜਿਸਨੂੰ ਐਸਪਰਜਰ ਸਿੰਡਰੋਮ ਵੀ ਕਿਹਾ ਜਾਂਦਾ ਹੈ। ਇੱਕ ਕਿਸਮ ਦੀ ਇਹ ਮਾਨਸਿਕ ਬਿਮਾਰੀ ਹੈ। ਜਿਸਦੇ ਕੁਝ ਲੱਛਣ ਔਟਿਜ਼ਮ ਦੇ ਨਾਲ ਮਿਲੇ ਹਨ। ਬਿਲ ਗੇਟਸ ਆਪਣੀ ਧੀ ਤੋਂ ਪਹਿਲਾਂ ਹੀ ਆਪਣੀ ਨਵੀਂ ਕਿਤਾਬ ਵਿੱਚ ਐਸਪਰਜਰ ਸਿੰਡਰੋਮ ਦੇ ਬਾਰੇ ਗੱਲ ਕਰ ਚੁੱਕੇ ਹਨ। ਇਸ ਵਿੱਚ ਉਨ੍ਹਾਂ ਨੇ ਜਿਕਰ ਕਰਦੇ ਹੋਏ ਕਿਹਾ ਹੈ ਕਿ ਜਦੋਂ ਉਹ  ਵੱਡੇ ਹੋ ਰਹੇ ਸੀ ਤਾਂ ਉਹਨਾਂ ਨੂੰ ਇਸ ਔਟਿਜ਼ਮ ਸਮੱਸਿਆ ਬਾਰੇ ਪਤਾ ਲੱਗਿਆ ਸੀ। ਤੇ ਉਹਨਾਂ ਨੇ ਇਸ ਗੱਲ ਦਾ ਜਿਕਰ ਵੀ ਕਿੱਤਾ ਕਿ ਜਦੋਂ ਉਹ ਜਵਾਨ ਸੀ ਉਨ੍ਹਾਂ ਨੂੰ ਦੂਜਿਆਂ ਦੀਆਂ ਗੱਲਾਂ ਨੂੰ ਸਮਝਣਾ ਅਤੇ ਸਮਾਜਿਕ ਤੌਰ ‘ਤੇ ਵਿਵਹਾਰ ਕਰਨ ਦੇ ਵਿੱਚ ਬਹੁਤ ਮੁਸ਼ੁਕਲਾ ਦਾ ਸਾਮਣਾ ਕਰਨਾ ਪੈਂਦਾ ਸੀ। ਜਦੋਂ ਬਿਲ ਗੇਟਸ ਦੁਆਰਾ ਇਸ ਗੱਲ ਦਾ ਖੁਲਾਸਾ ਹੋ ਗਿਆ ਤਾਂ ਸਾਰੇ ਲੋਕ ਇਸ ਬਾਰੇ ਜਾਨਣਾ ਚਾਹੁੰਦੇ ਹਨ। 

ਐਸਪਰਜਰ ਸਿੰਡਰੋਮ ਕੀ ਹੈ?

ਐਸਪਰਜਰ ਸਿੰਡਰੋਮ ਦੀ ਸਮੱਸਿਆ ਮੁੱਖ ਤੌਰ ‘ਤੇ ਬੱਚਿਆਂ ਵਿੱਚ ਦੇਖੀ ਜਾਂਦੀ ਹੈ। ਇਹ ਇੱਕ ਕਿਸਮ ਦਾ ਔਟਿਜ਼ਮ ਸਪੈਕਟ੍ਰਮ ਡਿਸਆਰਡਰ ਹੈ ਜਿਸਨੂੰ ਹਾਈ ਫੰਕਸ਼ਨਿੰਗ ਔਟਿਜ਼ਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਮ ਤੌਰ ਤੇ ਇਹ ਮਾਨਸਿਕ ਸਮੱਸਿਆ ਕੁਝ ਬੱਚਿਆਂ ਨੂੰ ਜੀਵਨ ਭਰ ਲਈ ਪਰੇਸ਼ਾਨ ਕਰ ਸਕਦੀ ਹੈ। ਇਸ ਸਮੱਸਿਆ ਤੋਂ ਪੀੜਿਤ ਲੋਕਾਂ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਦਾ ਆਈਕਿਊ ਲੈਵਲ ਆਮ ਲੋਕਾਂ ਤੋਂ ਥੋੜ੍ਹਾ ਉੱਚਾ ਹੁੰਦਾ ਹੈ। ਪਰ ਇਹ ਸਿੱਧੇ ਤੌਰ ‘ਤੇ ਕਿਸੇ ਵਿਅਕਤੀ ਦੇ ਸਮਾਜਿਕ ਵਿਵਹਾਰ, ਸੋਚਣ ਦੇ ਤਰੀਕੇ ਅਤੇ ਸੰਚਾਰ ਹੁਨਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ।

ਐਸਪਰਜਰ ਸਿੰਡਰੋਮ ਦੇ ਲੱਛਣ

ਇਸ ਸਮੱਸਿਆ ਤੋਂ ਪੀੜਿਤ ਵਿਅਕਤੀ ਦੂਜੇ ਲੋਕਾਂ ਨਾਲ ਅੱਖਾਂ ਦਾ ਸੰਪਰਕ ਨਹੀਂ ਬਣਾ ਪਾਉਂਦਾ। 

  • ਇਕੱਲੇ ਰਹਿਣਾ ਵਧਿਆ ਲੱਗਣਾ 
  • ਮਰੀਜ਼ ਦਾ ਵਾਰ-ਵਾਰ ਇੱਕੋਂ ਗੱਲ ਦਾ ਕਰਨਾ
  • ਆਪਣੀ ਰੁਟੀਨ ਵਿੱਚ ਕੋਈ ਵੀ ਬਦਲਾਅ ਪਸੰਦ ਨਾ ਕਰਨਾ 
  • ਲੋਕ ਨਾਲ ਗੱਲ ਬਾਤ ਕਰਦੇ ਸਮੇਂ ਅਜੀਬ ਸਰੀਰਕ ਭਾਸ਼ਾ ਜਾਂ ਸੁਰ ਦਾ ਹੋਣਾ 
  • ਦੂਜਿਆਂ ਨਾਲ ਗੱਲ ਬਾਤ ਕਰਨ ਸਮੇਂ ਝਿਜਕਣਾ
  • ਦੋਸਤੀ ਬਣਾਉਣ ਵਿੱਚ ਅਤੇ ਬਣਾਈ ਰੱਖਣ ਵਿੱਚ ਮੁਸ਼ਕਲ ਦਾ ਹੋਣਾ 
  • ਹੱਥ, ਉਂਗਲਾਂ, ਜਾਂ ਸਰੀਰ ਦਾ ਹਿੱਲਣਾ
  • ਜ਼ਿਆਦਾ ਸ਼ੋਰ ਵਾਲੀਆਂ ਥਾਵਾਂ ਤੋਂ ਦੂਰ ਰਹਿਣਾ ਪਸੰਦ ਹੋਣਾ 
  • ਆਪਣੇ ਆਪ ਨਾਲ ਗੱਲ ਕਰਨਾ ਪਸੰਦ ਹੋਣਾ 
  • ਇਸ਼ਾਰੇ ਅਤੇ ਤਾਅਨਿਆਂ ਨੂੰ ਸਮਝਣ ਵਿੱਚ ਮੁਸ਼ਕਲ ਦਾ ਆਉਣਾ 

ਐਸਪਰਜਰ ਸਿੰਡਰੋਮ ਦੇ ਕਾਰਨ

ਡਾਕਟਰਾਂ ਦੇ ਅਨੁਸਾਰ, ਫਿਲਹਾਲ, ਐਸਪਰਜਰ ਸਿੰਡਰੋਮ ਦੇ ਸਹੀ ਕਾਰਨਾਂ ਦਾ ਖੁਲਾਸਾ ਨਹੀਂ  ਹੋ ਪਾਇਆ ਹੈ। ਪਰ ਖੋਜ ਦੱਸਦੀ ਹੈ ਕਿ  ਕਿਸੇ ਵਿਅਕਤੀ ਦਾ ਜੇਕਰ ਪਰਿਵਾਰਕ ਇਤਿਹਾਸ ਔਟਿਜ਼ਮ ਜਾਂ ਨਿਊਰੋਲੌਜੀਕਲ ਸਮੱਸਿਆ ਹੈ, ਤਾਂ ਫਿਰ ਇਹ ਜੈਨੇਟਿਕ ਕਾਰਨਾਂ ਕਰਕੇ ਵੀ ਹੋ ਸਕਦਾ ਹੈ। ਬੱਚੇ ਨੂੰ ਜਨਮ ਦੌਰਾਨ ਆਕਸੀਜਨ ਦੀ ਘਾਟ ਅਤੇ ਬੱਚੇ ਦਾ ਘੱਟ ਜਨਮ ਵਜ਼ਨ ਵੀ ਐਸਪਰਜਰ ਸਿੰਡਰੋਮ ਸਮੱਸਿਆ ਦਾ ਕਾਰਨ ਬਣ ਸਕਦਾ ਹੈ। 

ਐਸਪਰਜਰ ਸਿੰਡਰੋਮ ਦਾ ਨਿਦਾਨ

ਐਸਪਰਜਰ ਸਿੰਡਰੋਮ ਸਮੱਸਿਆ ਦਾ ਵਿਅਕਤੀ ਵਿੱਚ ਪਤਾ ਉਸਦੇ ਖੂਨ ਜਾਂ ਸਕੈਨ ਟੈਸਟਾਂ ਰਾਹੀਂ ਨਹੀਂ ਲਗਾਇਆ ਜਾਂਦਾ। ਇਸਤੋਂ ਇਲਾਵਾ ਉਸਦੇ ਵਿਵਹਾਰ ਤੋਂ ਵੀ ਇਸ ਸਮੱਸਿਆ ਦਾ ਪਤਾ  ਲਗਾਇਆ ਜਾਂਦਾ ਹੈ। ਜਦੋਂ ਬਚਪਨ ਤੋਂ ਹੀ ਬੱਚੇ ਵਿੱਚ ਵਿਵਹਾਰ ਅਤੇ ਮਾਨਸਿਕ ਪ੍ਰਕਿਰਿਆ ਦੂਜਿਆਂ ਤੋਂ ਵੱਖਰੀ ਹੋਣ ਲੱਗ ਜਾਵੇ ਤਾਂ ਮਾਤਾ -ਪਿਤਾ ਨੂੰ ਡਾਕਟਰ ਨਾਲ ਇਸ ਬਾਰੇ ਗੱਲ ਕਰਕੇ ਐਸਪਰਜਰ ਸਿੰਡਰੋਮ ਦਾ ਪਤਾ ਲਗਾ ਸਕਦੇ ਹਨ।

ਐਸਪਰਜਰ ਸਿੰਡਰੋਮ ਦਾ ਇਲਾਜ 

ਵਰਤਮਾਨ ਵਿੱਚ ਐਸਪਰਜਰ ਸਿੰਡਰੋਮ ਵਾਸਤੇ ਕੋਈ ਵੀ ਟੈਸਟ ਅਤੇ ਕੋਈ ਸਥਾਈ ਇਲਾਜ ਨਹੀਂ ਹੈ। ਜੇਕਰ ਇਸ ਸਿੰਡਰੋਮ ਦਾ ਸਹੀ ਸਮੇਂ ‘ਤੇ ਪਤਾ ਲੱਗ ਜਾਵੇ, ਤਾਂ ਡਾਕਟਰ ਲੱਛਣਾਂ ਦੇ ਆਧਾਰ ‘ਤੇ, ਅਤੇ ਪਰਿਵਾਰ ਦੀ ਮਦਦ ਨਾਲ, ਮਰੀਜ਼ ਨੂੰ ਆਮ ਜ਼ਿੰਦਗੀ ਜਿਉਣ ਵਿੱਚ ਮਦਦ ਕਰ ਸਕਦੇ ਹਨ। ਕਿਉਂਕਿ ਹੁਣ ਇਸਨੂੰ ਔਟਿਜ਼ਮ ਸਪੈਕਟ੍ਰਮ ਡਿਸਆਰਡਰ ਦਾ ਹੀ ਇੱਕ ਹਿੱਸਾ ਮੰਨਿਆ ਜਾਂਦਾ ਹੈ। ਇਸ ਲਈ ਇਸਦਾ ਇਲਾਜ ਵੀ ਇਸਦੇ ਹੀ ਅਧਾਰ ਤੇ ਕਿੱਤਾ ਜਾਂਦਾ ਹੈ। ਛੋਟੇ ਬੱਚਿਆਂ ਵਿੱਚ ਜੇਕਰ ਇਸ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਡਾਕਟਰੀ ਸਹਾਇਤਾ ਨਾਲ ਇਸਨੂੰ ਠੀਕ ਕੀਤਾ ਜਾ ਸਕਦਾ ਹੈ। ਜਿਵੇਂ ਕਿ, ਡਾਕਟਰ ਉਨ੍ਹਾਂ ਨੂੰ ਭਾਸ਼ਾ, ਸੰਚਾਰ ਅਤੇ ਗੱਲਬਾਤ ਸ਼ੈਲੀ ਨੂੰ ਬਿਹਤਰ ਬਣਾਉਣ ਲਈ ਥੈਰੇਪੀ ਦੇ ਸਕਦਾ ਹੈ। ਐਸਪਰਜਰ ਸਿੰਡਰੋਮ ਦੇ ਨਾਲ ਜੇਕਰ ਕਿਸੇ ਵਿਅਕਤੀ ਨੂੰ ਮਾਨਸਿਕ ਚਿੰਤਾ, ਡਿਪਰੈਸ਼ਨ ਜਾਂ ਕੋਈ ਹੋਰ ਪ੍ਰੇਸ਼ਾਨੀ ਹੁੰਦੀ ਹੈ, ਤਾਂ ਉਸਨੂੰ ਥੈਰੇਪੀ ਦੇ ਨਾਲ-ਨਾਲ ਦਵਾਈਆਂ ਦੇ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ।

ਸਿੱਟਾ

ਐਸਪਰਜਰ ਸਿੰਡਰੋਮ ਨੂੰ ਇੱਕ ਮਾਨਸਿਕ ਬਿਮਾਰੀ ਕਿਹਾ ਜਾਂਦਾ ਹੈ। ਇਹ ਸਮੱਸਿਆ ਉਦੋਂ ਜਿਆਦਾ ਗੰਭੀਰ ਹੋ ਜਾਂਦੀ ਜਦੋਂ ਇਸਦੇ ਲੱਛਣਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਇਸਦਾ ਇਲਾਜ ਨਹੀਂ ਕਰਵਾਇਆ ਜਾਂਦਾ ਹੈ। ਇਸਦਾ ਕੋਈ ਟੈਸਟ ਜਾਂ ਕੋਈ ਸਥਾਈ ਇਲਾਜ ਨਹੀਂ ਹੈ। ਇਸ ਸਮੱਸਿਆ ਨੂੰ ਥੈਰੇਪੀ ਦੀ ਸਹਾਇਆ ਨਾਲ ਡਾਕਟਰ ਮਰੀਜ ਨੂੰ ਠੀਕ ਕਰਦੇ ਹਨ। ਜੇਕਰ ਤੁਹਾਨੂੰ ਵੀ ਐਸਪਰਜਰ ਸਿੰਡਰੋਮ ਦੀ ਸਮੱਸਿਆ ਹੈ ਜਾਂ ਫਿਰ ਘਰਦੇ ਕਿਸੇ ਜੀਅ ਵਿੱਚ ਇਸਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਅਤੇ ਇਸਦਾ ਇਲਾਜ਼ ਕਰਵਾਉਣਾ ਚਾਹੀਦਾ ਹੈ। ਤੁਸੀਂ ਵੀ ਇਸ ਸਮੱਸਿਆ ਦਾ ਇਲਾਜ਼ ਲੱਭ ਰਹੇ ਹੋਣ ਤਾਂ ਤੁਸੀਂ ਅਜੇ ਹੀ ਝਾਵਰ ਨਿਊਰੋ ਹੌਸਪੀਟਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ, ਇਸਦਾ ਇਲਾਜ ਅਤੇ ਇਸਦੇ ਮਾਹਿਰਾਂ ਤੋਂ ਸਲਾਹ ਲੈ ਸਕਦੇ ਹੋਂ।

Essential Ways to Have Better Spinal Health With Age
Spinal healthspine surgeonspine surgery

Essential Ways to Have Better Spinal Health With Age

The spinal cord plays a significant role in providing support to the body and maintaining balance while doing physical tasks. One can stand, sit, and bend, all because of the…

  • October 12, 2025

  • 259 Views

Warning Signs of Pediatric Brain Tumour and Its Treatment
Brain TumoursPediatric Brain tumour

Warning Signs of Pediatric Brain Tumour and Its Treatment

A brain tumour is a serious condition that involves the abnormal growth of cells in the brain. And the brain tumour occurring in children is known as a pediatric brain…

  • October 8, 2025

  • 229 Views

ਮਿਰਗੀ ਕੀ ਹੁੰਦੀ ਹੈ, ਇਸਦੇ ਕਾਰਨ, ਲੱਛਣ ਅਤੇ ਇਲਾਜ

ਮਿਰਗੀ ਕੀ ਹੈ?

ਮਿਰਗੀ ਇੱਕ ਤਰ੍ਹਾਂ ਦੀ ਦਿਮਾਗੀ ਬਿਮਾਰੀ ਹੈ, ਜਿਹੜੀ ਇੱਕ ਸਮੇਂ ਤੇ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਇਸ ਬਿਮਾਰੀ ਵਿੱਚ ਜਿੱਥੇ ਨਸਾਂ ਦੇ ਸੈੱਲ ਸਹੀ ਢੰਗ ਨਾਲ ਸੰਕੇਤ ਨਹੀਂ ਦਿੰਦੇ, ਜਿਸ ਕਾਰਨ ਦੌਰੇ ਪੈਂਦੇ ਹਨ। ਇਸ ਵਿੱਚ ਮਿਰਗੀ ਦੇ ਦੌਰੇ ਬਿਜਲਈ ਗਤੀਵਿਧੀਆਂ ਦੇ ਬੇਕਾਬੂ ਧਮਾਕੇ ਵਰਗੇ ਹੁੰਦੇ ਹਨ, ਜਿਹੜੇ ਕਿ ਸੰਵੇਦਨਾਵਾਂ, ਵਿਵਹਾਰ, ਜਾਗਰੂਕਤਾ ਅਤੇ ਮਾਸਪੇਸ਼ੀਆਂ ਦੀਆਂ ਹਰਕਤਾਂ ਨੂੰ ਬਦਲ ਦਿੰਦੇ ਹਨ। ਹਾਲਾਂਕਿ ਇਸਦਾ ਇਲਾਜ ਕੀਤਾ ਨਹੀਂ ਜਾਂਦਾ ਪਰ ਇਸਦੇ ਕਈ ਵਿਕਲਪ ਹਨ। ਮਿਰਗੀ ਵਾਲੇ 70% ਤੱਕ ਲੋਕ ਦਵਾਈਆਂ ਨਾਲ ਇਸਦਾ ਇਲਾਜ ਕਰ ਸਕਦੇ ਹਨ। 

ਮਿਰਗੀ ਇੱਕ ਤਰ੍ਹਾਂ ਦੀ ਪੁਰਾਣੀ ਬਿਮਾਰੀ ਹੈ ਜਿਹੜੀ ਕਿ (ਲੰਬੇ ਸਮੇਂ ਦੀ) ਦਿਮਾਗੀ ਸਥਿਤੀ ਹੁੰਦੀ ਹੈ, ਜਿੱਥੇ ਕਿ ਇੱਕ ਵਿਅਕਤੀ ਨੂੰ ਬਾਰ ਬਾਰ ਦੌਰੇ ਪੈਂਦੇ ਹਨ। ਅਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਹਰ 100 ਆਸਟ੍ਰੇਲੀਆਈ ਲੋਕਾਂ ਵਿੱਚੋਂ ਲਗਭਗ 3 ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। 

ਮਿਰਗੀ ਕੇਂਦਰੀ ਨਸ ਪ੍ਰਣਾਲੀ ਨਾਲ ਸਬੰਧਤ ਇੱਕ ਵਿਕਾਰ ਹੁੰਦਾ ਹੈ, ਜਿਸ ਵਿਚ ਦਿਮਾਗ ਦੀਆਂ ਨਸਾਂ ਅਤੇ ਸੈੱਲਾਂ ਦੀ ਗਤੀਵਿਧੀ ਵਿੱਚ ਦਿੱਕਤ ਆਉਂਦੀ ਹੈ, ਇਸਦੇ ਨਤੀਜ਼ੇ ਵਜੋਂ ਹੀ ਮਰੀਜ਼ ਨੂੰ ਦੌਰੇ ਪੈਂਦੇ ਹਨ ਅਤੇ ਉਹ ਆਪਣਾ ਹੋਸ਼ ਗੁਆ ਦਿੰਦੇ ਹਨ, ਅਤੇ ਉਹ ਕੁੱਝ ਸਮੇਂ ਲਈ ਅਸਧਾਰਨ ਵਿਵਹਾਰ ਵੀ ਕਰ ਸਕਦੇ ਹਨ।

ਜ਼ਿਆਦਾਤਰ ਮਾਮਲਿਆਂ ਵਿੱਚ ਇਹ ਛੋਟੇ ਬੱਚਿਆਂ ਅਤੇ ਅੱਧੀ ਉਮਰ ਦੇ ਲੋਕਾਂ ਵਿੱਚ ਦੇਖਿਆ ਜਾ ਸਕਦਾ ਹੈ, ਇਹ ਕਿਸੇ ਨੂੰ ਹੋ ਸਕਦੀ ਹੈ। 

 

ਮਿਰਗੀ ਦੇ ਕੀ ਲੱਛਣ ਹਨ ?

 ਮਰੀਜ਼ ਦਾ ਵਾਰ ਵਾਰ ਦੌਰੇ ਪੈਣਾ ਅਤੇ ਵਾਰ ਵਾਰ ਮਰੀਜ਼ ਨੂੰ ਝਟਕੇ ਲੱਗਣਾ ਇਹ ਮਿਰਗੀ ਦਾ ਮੁੱਖ ਲੱਛਣ ਹੁੰਦਾ ਹੈ। ਜੇਕਰ ਇਸ ਬਿਮਾਰੀ ਦੇ ਕਿਸੇ ਵੀ ਵਿਅਕਤੀ ਵਿੱਚ ਲੱਛਣ ਦਿਖਾਈ ਦੇਣ ਤਾਂ ਉਸਨੂੰ ਤੁਰੰਤ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਜਾਂ ਫਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸਦੇ ਲੱਛਣ ਹਨ ਜਿਵੇਂ ਕਿ, 

  •  ਵਿਅਕਤੀ ਨੂੰ ਅਚਾਨਕ ਗੁੱਸਾ ਆ ਜਾਣਾ 
  •  ਅਚਾਨਕ ਚੱਕਰ ਦਾ ਆਉਣਾ 
  •  ਇੱਕੋ ਥਾਂ ਦੇ ਚੱਕਰ ਕੱਟਣਾ ਜਾਂ ਫਿਰ ਘੁੰਮਦੇ ਰਹਿਣਾ 
  •  ਤਾਪਮਾਨ ਤੋਂ ਬਿਨਾਂ ਕੜਵੱਲ ਹੋਣਾ 
  •  ਯਾਦਦਾਸ਼ਤ ਦਾ ਨੁਕਸਾਨ
  •  ਮਰੀਜ ਦਾ ਕੁਝ ਦੇਰ ਲਈ ਕੁਝ ਵੀ ਯਾਦ  ਨਾ ਰਹਿਣਾ 
  •  ਮਰੀਜ ਦਾ ਬਿਨਾਂ ਕਿਸੇ ਕਾਰਨ ਸੁੰਨ ਹੋਣਾ 
  •  ਖੜ੍ਹੇ ਹੋਏ ਅਚਾਨਕ ਡਿੱਗ ਪੈਣਾ 
  •  ਵਾਰ ਵਾਰ ਇੱਕੋ ਜਿਹਾ ਵਿਵਹਾਰ ਕਰਦੇ ਰਹਿਣਾ 
  •  ਸਰੀਰ ਵਿੱਚ ਝਰਨਾਹਟ ਅਤੇ ਇਸਨੂੰ ਮਹਿਸੂਸ ਕਰਨਾ 
  •  ਲਗਾਤਾਰ ਪਾਗਲਾਂ ਵਾਂਗੂ ਤਾੜੀਆਂ ਵਜਾਉਂਦੇ ਰਹਿਣਾ ਅਤੇ ਹੱਥਾਂ ਨੂੰ ਰਗੜਨਾ
  •  ਗਰਦਾਨ, ਚਿਹਰੇ, ਬਾਂਹ ਦੀਆਂ ਮਾਸਪੇਸ਼ੀਆਂ ਵਿੱਚ ਵਾਰ-ਵਾਰ ਕੰਬਣੀ ਹੋਣਾ 
  •  ਗੱਲਾਂ ਨਾ ਕਰ ਪਾਉਣਾ ਅਤੇ ਡਰ ਮਹਸੂਏ ਕਰਨਾ 
  •  ਅਚਾਨਕ ਛੂਹਣ, ਸੁਣਨ ਜਾਂ ਸੁੰਘਣ ਦੀ ਯੋਗਤਾ ਵਿਚ ਤਬਦੀਲੀ ਆਉਣਾ 
  •  ਇਸ ਸਮੇਂ ਦੌਰਾਨ ਅੰਤੜੀਆਂ ਜਾਂ ਬਲੈਡਰ ਦਾ ਕੰਟਰੋਲ ਖਤਮ ਹੋ ਜਾਣਾ, ਅਤੇ ਸਰੀਰ ਥੱਕ ਜਾਂਦਾ ਹੈ ਸਮੇਂ-ਸਮੇਂ ‘ਤੇ ਬੇਹੋਸ਼ੀ ਦਾ ਆਉਣਾ। 

ਇਸ ਤੋਂ ਇਲਾਵਾ ਮਿਰਗੀ ਦੇ ਹੋਰ ਵੀ ਲੱਛਣ ਹੋ ਸਕਦੇ ਹਨ ਇਹ ਮਿਰਗੀ ਦੀ ਬਿਮਾਰੀ ਤੇ ਨਿਰਭਰ ਕਰਦਾ ਹੈ। 

 

ਮਿਰਗੀ ਦੇ ਕਾਰਨ ਕੀ ਹਨ ?

ਵੈਸੇ ਤਾਂ ਮਿਰਗੀ ਦੀ ਬਿਮਾਰੀ ਦੇ ਕਯੀ ਕਰਨ ਹੋ ਸਕਦੇ ਹਨ ਪਾਰ ਇਹਨਾਂ ਕਾਰਨਾਂ ਵਿੱਚ ਇਹ ਸ਼ਾਮਿਲ ਹਨ। 

  •  ਮਰੀਜ ਦੇ ਸਿਰ ਵਿੱਚ ਸੱਟ ਵੱਜਣਾ ਅਤੇ ਸਦਮਾ ਲੱਗਣਾ 
  •  ਦਿਮਾਗ ਵਿੱਚ ਸਟ੍ਰੋਕ ਹੋਣਾ ਜਾਂ ਦਿਮਾਗੀ ਖੂਨ ਵਗਣਾ 
  •  ਦਿਮਾਗ ਦੀ ਲੱਗ ਅਤੇ ਦਿਮਾਗ ਵਿੱਚ ਸੋਜ ਹੋਣਾ ਜਿਵੇਂ ਕਿ ਮੈਨਿਨਜਾਈਟਿਸ , ਇਨਸੇਫਲਾਈਟਿਸ ਜਾਂ ਦਿਮਾਗ ਦਾ ਫੋੜਾ ਹੋਣਾ 
  •  ਦਿਮਾਗੀ ਖਰਾਬੀ ਹੋਣਾ ਜਾਂ ਟਿਊਮਰ ਦਾ ਹੋਣਾ 
  •  ਦਿਮਾਗ ਦੀਆਂ ਬਿਮਾਰੀਆਂ, ਜਿਵੇਂ ਕਿ ਅਲਜ਼ਾਈਮਰ ਰੋਗ
  •  ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨਾ 
  •  ਬਲੱਡ ਸ਼ੂਗਰ ਦਾ ਵੱਧਣਾ ਜਾਂ ਘੱਟ ਹੋਣਾ ਅਤੇ ਹੋਰ ਬਾਇਓਕੈਮੀਕਲ ਅਸੰਤੁਲਨ ਦਾ ਹੋਣਾ 
  •  ਜੈਨੇਟਿਕ ਕਾਰਨ ਹੋਣਾ 
  •  ਏਡਜ਼ ਹੋਣਾ 
  •  ਦਿਮਾਗੀ ਨਾੜੀ ਰੋਗ ਦਾ ਰੋਗ ਹੋਣਾ 
  •  ਜਨਮ ਤੋਂ ਪਹਿਲਾਂ ਹੀ ਬੱਚੇ ਦੇ ਸਿਰ ਵਿੱਚ ਸੱਟ ਹੋਣਾ 
  •  ਦਿਮਾਗੀ ਦੌਰਾ ਪੈਣਾ (ਇਸ ਨੂੰ 35 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਮਿਰਗੀ ਦਾ ਕਾਰਨ ਮੁੱਖ ਮੰਨਿਆ ਜਾਂਦਾ ਹੈ)
  •  ਬੱਚੇ ਦੇ ਜਨਮ ਦੌਰਾਨ ਹੀ ਦਿਮਾਗ ਨੂੰ ਆਕਸੀਜਨ ਦੀ ਘਾਟ ਹੋਣਾ। 

ਸਮੁੱਚੀ ਸਿਹਤ ਅਤੇ ਮਿਰਗੀ ਦੀ ਕਿਸਮ ਅਤੇ ਵਿਅਕਤੀ ਦੀ ਉਮਰ ਦੇ ਆਧਾਰ ‘ਤੇ ਮਿਰਗੀ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ 

 

ਮਿਰਗੀ ਦੇ ਜੋਖਮ ਕਾਰਕ ਕੀ ਹਨ ?

  • ਕਾਫੀ ਮਾਤਰਾ ਵਿੱਚ ਸ਼ਰਾਬ ਪੀਣਾ
  • ਲੰਬੇ ਸਮੇਂ ਤੋਂ ਕੁਝ ਵੀ ਨਾ ਖਾਣਾ( ਵਰਤ ਆਦਿ ਰੱਖਣਾ)
  • ਜਿਆਦਾ ਮਾਤਰਾ ਵਿੱਚ ਖਾਣਾ 
  • ਖਰਾਬ ਭੋਜਨ ਦਾ ਸੇਵਨ ਕਰਨਾ 
  • ਖਾਸ ਖੁਰਾਕੀ ਵਸਤੂਆਂ
  • ਬਲੱਡ ਵਿੱਚ ਸ਼ੂਗਰ ਦਾ ਘੱਟ ਹੋਣਾ
  • ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕਰਨਾ 
  • ਤਣਾਅ ਹੋਣਾ 
  • ਬੁਖਾਰ ਹੋਣਾ 
  • ਦਵਾਈਆਂ ਦੇ ਮਾੜੇ ਪ੍ਰਭਾਵ ਹੋਣਾ 
  • ਨੀਂਦ ਵਿਚ ਕਮੀ ਦਾ ਹੋਣਾ 
  • ਵਿਅਕਤੀ ਦਾ ਬਹੁਤ ਜਿਆਦਾ ਕੈਫੀਨ ਲੈਣਾ 

ਇਹ ਸਾਰੇ ਉਹ ਜੋਖ਼ਮ ਕਾਰਕ ਹਨ ਜਿਹੜੇ ਕਿ ਮਿਰਗੀ ਦੇ ਦੌਰੇ ਦਾ ਕਾਰਨ ਬਣਦੇ ਹਨ, ਇਹਨਾਂ ਦੇ ਨਾਲ ਮਿਰਗੀ ਦੀ ਬਿਮਾਰੀ ਸ਼ੁਰੂ ਹੋ ਸਕਦੀ ਹੈ। ਮਰੀਜ਼ ਨੂੰ ਹੋਣ ਵਾਲਿਆਂ ਇਹਨਾਂ ਚੀਜਾਂ ਦਾ ਧਿਆਨ ਰੱਖਣਾ ਹੈ, ਤਾਂ ਜੋ ਡਾਕਟਰ ਨੂੰ ਇਸਦਾ ਇਲਾਜ ਕਰਨ ਵਿਚ ਆਸਾਨੀ ਹੋਵੇ। 

 

ਮਿਰਗੀ ਦਾ ਇਲਾਜ

ਮਰੀਜ਼ ਨੂੰ ਹੋਣ ਵਾਲੀ ਮਿਰਗੀ ਦਾ ਇਲਾਜ ਮਰੀਜ ਦੀ ਉਮਰ ਅਤੇ ਉਸਦੀ ਸਿਹਤ ਅਤੇ ਉਸਦੇ ਲੱਛਣਾਂ ਦੀ ਗੰਭੀਰਤਾ ਉਤੇ ਹੀ ਨਿਰਭਰ ਕਰਦਾ ਹੈ ਮਿਰਗੀ ਦੇ ਇਲਾਜ਼ ਲਈ ਡਾਕਟਰ ਇਹਨਾਂ  ਦੀ ਵਰਤੋਂ ਕਰ ਸਕਦੇ ਹਨ। 

ਮਿਰਗੀ ਵਿਰੋਧੀ ਦਵਾਈਆਂ

ਇਸ ਤਰੀਕੇ ਦੀ ਦਵਾਈਆਂ ਨਾਲ ਮਿਰਗੀ ਤੋਂ ਹੋਣ ਵਾਲੇ ਦੌਰੇ ਘੱਟ ਹੋ ਜਾਂਦੇ ਹਨ ਅਤੇ, ਕਈ ਮਰੀਜਾਂ ਵਿਚ ਦੁਬਾਰਾ  ਦੌਰੇ ਪੈਣ ਦਾ ਖਤਰਾ ਜੜ ਤੋਂ ਹੀ ਖ਼ਤਮ ਹੋ ਜਾਂਦਾ ਹੈ, ਮਰੀਜ ਨੂੰ ਇਹ ਦਵਾਈਆਂ ਡਾਕਟਰਾਂ ਦੀ ਸਲਾਹ ਅਨੁਸਾਰ ਹੀ ਲੈਣੀਆਂ ਚਾਹੀਦੀਆਂ ਹਨ। 

ਵਗਸ ਨਰਵ ਉਤੇਜਨਾ

ਮਿਰਗੀ ਤੋਂ ਪੈਣ ਵਾਲੇ ਦੌਰਿਆਂ ਨੂੰ ਕੰਟਰੋਲ ਕਰਨ ਲਈ ਇਸ ਯੰਤਰ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਹ ਸਰਜਰੀ ਦੌਰਾਨ ਛਾਤੀ ‘ਤੇ ਚਮੜੀ ਦੇ ਹੇਠਾਂ ਰੱਖਿਆ ਜਾਂਦਾ ਹੈ, ਇਹ ਗਰਦਨ ਰਾਹੀਂ ਨਸਾਂ ਨੂੰ  ਬਿਜਲੀ ਨਾਲ  ਉਤੇਜਿਤ ਕਰਦਾ ਹੈ।

ਕੀਟੋਜੈਨਿਕ ਖੁਰਾਕ

ਕਈ ਡਾਕਟਰ ਚਰਬੀ ਵਾਲੀ ਖੁਰਾਕ ਨੂੰ ਖਾਣ ਦੀ  ਸਲਾਹ ਦਿੰਦੇ ਹਨ,ਜਿਹੜੇ ਲੋਕੀ ਦਵਾਈਆਂ ਨੂੰ ਨਹੀਂ ਖਾਂਦੇ। ਉਹ ਖਾਣਾ ਜਿਸ ਵਿਚ ਚਰਬੀ ਜ਼ਿਆਦਾ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਘੱਟ ਹੋਵੇ।

ਦਿਮਾਗ ਦੀ ਸਰਜਰੀ

 ਸਰਜਰੀ ਦੌਰਾਨ ਦਿਮਾਗ ਦੇ ਉਸ ਹਿੱਸੇ ਨੂੰ ਹਟਾ ਦਿੱਤਾ ਜਾਂਦਾ ਹੈ ਜਿਹੜਾ ਕਿ ਮਿਰਗੀ ਦੇ ਦੌਰਿਆਂ ਦਾ ਕਾਰਣ ਹੁੰਦਾ ਹੈ, ਉਹਨੂੰ ਸਰਜਰੀ ਕਰਕੇ ਬਦਲ ਦਿੱਤਾ ਜਾਂਦਾ ਹੈ

ਮਿਰਗੀ ਦੀਆਂ ਦਵਾਈਆਂ

ਮਿਰਗੀ ਦੇ ਦੌਰਿਆਂ ਨੂੰ ਰੋਕਣ ਲਈ ਇਸਦੇ ਸ਼ੁਰੂਆਤੀ ਇਲਾਜ ਵਜੋਂ ਡਾਕਟਰ ਇਸਦੀਆਂ ਕੁੱਝ ਦਵਾਈਆਂ ਨੂੰ ਲਿਖਦੇ ਹਨ, ਇਹ ਦੌਰੇ ਪੈਣ ਦੀ ਸੰਭਾਵਨਾ ਨੂੰ ਘਟਾ ਦਿੰਦੀ ਹੈ। 

ਸਿੱਟਾ :

ਜੇਕਰ ਤੁਸੀਂ ਵੀ ਮਿਰਗੀ ਦੀ ਬਿਮਾਰੀ ਦੇ ਮਰੀਜ ਹੋਂ। ਗੰਭੀਰ ਰੂਪ ਨਾਲ ਪੀੜਿਤ ਹੋਂ ਅਤੇ ਇਸਦਾ ਇਲਾਜ਼ ਲੱਭ ਰਹੇ ਹੋਂ ਤਾਂ ਤੁਸੀਂ ਝਵਾਰ ਨਿਉਰੋ ਹਸਪਤਾਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਕੇ ਆਪਣੀ ਜਾਂਚ ਵੀ ਕਰਵਾ ਸਕਦੇ ਹੋਂ ਤੇ ਇਸਦੇ ਮਾਹਿਰਾਂ ਨਾਲ ਗੱਲ ਬਾਤ ਕਰ ਸਕਦੇ ਹੋਂ। 

 

Essential Ways to Have Better Spinal Health With Age
Spinal healthspine surgeonspine surgery

Essential Ways to Have Better Spinal Health With Age

The spinal cord plays a significant role in providing support to the body and maintaining balance while doing physical tasks. One can stand, sit, and bend, all because of the…

  • October 12, 2025

  • 259 Views

Warning Signs of Pediatric Brain Tumour and Its Treatment
Brain TumoursPediatric Brain tumour

Warning Signs of Pediatric Brain Tumour and Its Treatment

A brain tumour is a serious condition that involves the abnormal growth of cells in the brain. And the brain tumour occurring in children is known as a pediatric brain…

  • October 8, 2025

  • 229 Views