ਕੀ ਹੁੰਦਾ ਹੈ ਬਰੇਨ ਹੈਮਰੇਜ ? ਕਿ ਸਭਨੂੰ ਇਸ ਬਾਰੇ ਜਾਣਕਰੀ ਹੈ ?

ਕੁਝ ਅਧਿਐਨ ਵਲੋਂ ਦੱਸਿਆ ਗਿਆ ਹੈ ਕਿ ਅੱਜ ਕਲ ਦੇ ਸਮੇਂ ਵਿੱਚ ਲੋਕਾਂ ਦੇ ਵਿਅਸਤ ਕਾਰਜਕ੍ਰਮ ਹੋਣ ਕਰਕੇ, ਜ਼ਿਆਦਾ ਕੰਮਾਂ ਦੇ ਬੋਝ ਨਾਲ ਉਹ ਆਪਣੇ ਤੇ ਧਿਆਨ ਨਹੀਂ ਦੇ ਪਾ ਰਹੇ ਜਿਸ ਕਰਕੇ ਸਰੀਰ ਵਿਚ ਤਣਾਅ ਬਣ ਜਾਂਦਾ ਹੈ ਜੋ ਫਿਰ ਦਿਮਾਗ਼ ਤੇ ਅਸਰ ਪੋਂਦਾ ਹੈ ਤੇ ਬ੍ਰੇਨ ਹੈਮਰੇਜ ਦਾ ਰੂਪ ਲੈ ਲੈਂਦਾ ਹੈ। ਇਸਦੇ ਹੋਣ ਦਾ ਦਰ ਦਿਨ ਵ ਦਿਨ ਵੱਧਦਾ ਹੀ ਜਾ ਰਿਆ ਹੈ। ਕੰਮਾਂ ਨੂੰ ਰੋਕ ਨਹੀਂ ਸਕਤੇ ਪਰ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖ ਸਕਤੇ ਹਾਂ। ਆਓ ਜਾਣੋ ਕਿਵੇਂ। 

 

ਕਿਸਨੂੰ ਆਖਦੇ ਹਨ :- ਬ੍ਰੇਨ ਹੈਮਰੇਜ ਨੂੰ ਦਿਮਾਗ਼ ਦੀਆ ਨਾੜਾਂ ਦੇ ਅੰਦਰ ਖੂਨ ਆਉਣਾ ਵੀ ਕਿਹਾ ਜਾਂਦਾ ਹੈ ਜਿਸ ਤੋਂ  ਭਾਵ ਹੁੰਦਾ ਹੈ ਕੇ ਤੁਹਾਡੇ ਦਿਮਾਗ਼ ਦੇ ਟਿਸ਼ੂ ਅਤੇ ਖੋਪੜੀ ਦੇ ਵਿਚਾਲੇ ਜਾਂ ਟਿਸ਼ੂ ਦੇ ਅੰਦਰ ਖੂਨ ਦਾ ਆ ਜਾਣਾ।ਇਹ ਇਕ ਜਾਨਲੇਵਾ ਸਥਿਤੀ ਹੁੰਦੀ ਹੈ ਤੇ ਤੁਰੰਤ ਇਲਾਜ ਮੰਗਦੀ ਹੈ।ਦਿਮਾਗ਼ ਵਿੱਚ ਖੂਨ ਆਉਣ ਨਾਲ ਜਿਹੜੀ ਆਕਸੀਜਨ ਦਿਮਾਗ਼ ਨੂੰ ਜਾਣੀ ਹੁੰਦੀ ਹੈ ਉਹ ਵੀ ਘੱਟ ਜਾਂਦੀ ਹੈ ਤੇ ਫਿਰ ਸਿਰ ਦਰਦ, ਉਲਟੀਆਂ, ਝਰਨਾਹਟ ਜਾ ਚਿਹਰੇ ਦਾ ਅਧਰੰਗ ਦੇ ਆਸਾਰ ਸ਼ੁਰੂ ਹੋਣ ਲਗ ਜਾਂਦੇ ਹਨ। 

 

ਕਿਉਂ ਹੁੰਦਾ ਹੈ ਬ੍ਰੇਨ ਹੈਮਰੇਜ :- ਦਿਮਾਗ਼ ਦੇ ਵਿੱਚ ਖੂਨ ਬਹਿਣਾ ਕੋਈ ਆਮ ਗੱਲ ਨਹੀਂ ਹੈ। ਇਹ ਇੱਕ ਜਾਨਲੇਵਾ ਮੈਡੀਕਲ ਐਮਰਜੈਂਸੀ ਹੈ । ਜਿਸ ਦਾ ਹੋਣਾ ਆਮ ਤੋਰ ਤੇ ਏਸ਼ੀਆਈ, ਪੁਰਸ਼ਾਂ ਅਤੇ ਘੱਟ ਅਤੇ ਵਿੱਚਲੀ ਪੈਸੇ ਵਾਲੇ ਦੇਸ਼ਾਂ ਵਿੱਚ ਹੁੰਦਾ ਹੈ।ਜਿਨ੍ਹਾਂ ਉੱਤੇ ਜ਼ਿਆਦਾ ਪਰੇਸ਼ਾਨੀਆਂ ਦਾ ਭੋਜ ਹੁੰਦਾ ਹੈ।ਕਈ ਦਿਤੇ ਗਏ ਇਸ ਜੋਖਮ ਦੇ ਕਾਰਨ :- 

  • ਸਿਰ ਦਾ ਸਦਮਾ– ਸੱਟ ਦਾ ਲੱਗਣਾ ਇਕ ਆਮ ਕਾਰਨ ਹੈ ਦਿਮਾਗ਼ ਵਿੱਚ ਖੂਨ ਆਉਣ ਦਾ ਜੋ ਕੇ ਪੰਜਾਹ ਸਾਲ ਤੋਂ ਘੱਟ ਵਾਲਿਆਂ ਨੂੰ ਹੁੰਦਾ ਹੈ। 
  • ਹਾਈ ਬਲੱਡ ਪ੍ਰੈਸ਼ਰ– ਜ਼ਿਆਦਾ ਸਮੇਂ ਤੱਕ ਬਲੱਡ ਪ੍ਰੈਸ਼ਰ ਰਹਿਣ ਨਾਲ  ਤੁਹਾਡੀ ਖੂਨ ਦੀ ਨਾੜੀਆਂ ਦੀਆਂ ਦੀਵਾਰਾਂ ਕਮਜ਼ੋਰ ਹੋ ਜਾਂਦੀਆਂ ਹਨ। ਅਗਰ ਇਸ ਤੇ ਧਿਆਨ ਨਾ ਦਿੱਤਾ ਜਾਵੇ ਤਾਂ ਬ੍ਰੇਨ ਹੈਮਰੇਜ ਹੋਣ ਦਾ ਡਰ ਵੀ ਹੋ ਸਕਤਾ ਹੈ।
  •  ਐਨਿਉਰਿਜ਼ਮ– ਖੂਨ ਦੀ ਨਾੜੀਆਂ ਦੀਆਂ ਦੀਵਾਰਾਂ ਜੋ ਕਮਜ਼ੋਰੀ ਹੋਣ ਕਰਕੇ ਫੁਲ ਜਾਣ। ਜਿਸ ਕਰਕੇ ਇਹਦੇ ਫੱਟਣ ਜਾ ਡਰ ਹੁੰਦਾ ਹੈ। 
  •  ਅਸਧਾਰਨ ਖੂਨ ਦੀ ਨਾੜੀਆਂ  – ਅੰਦਰ ਜਾ ਬਾਹਰ ਦੀਆਂ ਕਮਜ਼ੋਰ ਨਾੜੀਆਂ ਜੋ  ਜਨਮ ਤੋਂ ਹੀ ਹੋਣ। ਜਿਸਦਾ ਇਲਾਜ ਉਦੋਂ ਹੀ ਹੋ ਸਕਤਾ ਹੈ ਜਦੋ ਲੱਛਣ ਪਤਾ  ਲੱਗਣ। 
  •  ਲਿਵਰ ਦੀ ਬਿਮਾਰੀ–  ਇਸ ਬਿਮਾਰੀ ਨਾਲ ਜ਼ਿਆਦਾ ਖੂਨ ਬਹਿਣ ਦਾ ਡਰ ਹੁੰਦਾ  ਹੈ।   

ਇਹਨਾਂ ਕਾਰਨਾਂ ਕਰਕੇ ਜੇ ਦਿਮਾਗ਼ ਤੱਕ ਆਕਸੀਜਨ ਨਾ ਜਾਵੇ ਤਾ ਸਿਰਫ਼ 3-4    ਮਿੰਟ ਬਾਅਦ ਤੁਹਾਡੇ ਬ੍ਰੇਨ ਸੈੱਲ ਖਤਮ ਹੋ ਸਕਤੇ ਹਨ।   

 

ਇਸਤੋਂ ਕਿਵੇਂ ਬਚ ਸਕਦੇ ਹਾਂ :- ਕੁਝ ਨੀਚੇ ਦਿੱਤੇ ਗਏ ਕਦਮ ਤੁਹਾਨੂੰ ਬ੍ਰੇਨ ਹੈਮਰੇਜ ਤੋਂ ਬਚਾ ਸਕਦੇ ਹਨ :- 

  •   ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖੋ 
  •   ਕੋਸ਼ਿਸ ਕਰੋ ਕਲੈਸਟਰੋਲ ਘੱਟ ਤੋਂ ਘੱਟ ਰਹੇ 
  •   ਇੱਕ ਸਿਹਤਮੰਦ ਵਜ਼ਨ ਬਣਾ ਕੇ ਰੱਖੋ 
  •   ਸ਼ਰਾਬ ਪੀਣਾ ਬੰਦ ਕਰੋ ਜਾ ਘਟਾਓ 
  •   ਬੀੜੀ ਲੈਣੀ ਬੰਦ ਕਰੋ 
  •   ਸਿਹਤਮੰਦ ਖਾਣਾ ਖਾਉ 
  •   ਕਸਰਤ ਕਰੋ ਜਿਸ ਨਾਲ ਤੁਹਾਡਾ ਬਲੱਡ ਫਲੌ ਸਹੀ ਰਹੇ 
  •   ਅਗਰ ਸ਼ੁਗਰ ਹੈ ਤਾਂ ਉਸਨੂੰ ਨਿਯੰਤ੍ਰਿਤ ਰੱਖੋ 
  •   ਕਿਸੀ ਵੀ ਤਰਾਂ ਦੇ ਨਸ਼ੇ ਨਾ ਕਰੋ ਜਿਸ ਨਾਲ ਦਿਮਾਗ਼ ਵਿੱਚ ਖੂਨ ਆਉਣ ਦਾ ਡਰ ਹੋਵੇ 
  •   ਅਗਰ ਕੋਈ ਪੁਰਾਣੀ ਸੱਟ ਲਗੀ ਹੋਵੇ ਉਹਨੂੰ ਵੀ ਸਮੇਂ ਸਮੇਂ ਬਾਅਦ ਦਿਖਾਈ ਜਾਓ 

  

ਸਿਹਤ-ਸੰਭਾਲ ਪ੍ਰਦਾਨਕ ਇਹ ਬਿਮਾਰੀ ਦਾ ਪਤਾ ਲਗਾਉਣ ਲਈ ਸਭ ਤੋਂ ਨਿਊਰੋਲੋਜੀਕਲ ਪ੍ਰੀਖਿਆ ਅਤੇ ਟੈਸਟਿੰਗ ਕਰਨ ਗਏ। ਫਿਰ ਸੀ ਟੀ ਸਕੈਨ, ਐਮ ਆਰ ਆਈ, ਐਮ ਆਰ ਏ ਕਰਕੇ ਇਹ ਪਤਾ ਲਗਾਉਣ ਗੇ ਕੇ ਖੂਨ ਕਿੱਥੇ, ਕਿੰਨਾ ਅਤੇ ਕਿਸ ਕਾਰਨ ਬਹਿ ਰਿਆ ਹੈ। 

Brain Tumour: Treatment And Recovery
Brain Tumours

Brain Tumour: Treatment And Recovery

The name brain tumour itself sounds so scary. Imagine how hard it is to digest the fact that a person is actually diagnosed with the same. It is tough to…

  • October 30, 2025

  • 106 Views

Symptoms and Treatment of Cervical Radiculopathy
Headache

Symptoms and Treatment of Cervical Radiculopathy

The condition in which the nerve root of the spine is compressed or pinched is called Cervical Radiculopathy. It causes pain that radiates beyond the neck, causing various other symptoms…

  • October 24, 2025

  • 112 Views