ਐਸਪਰਜਰ ਸਿੰਡਰੋਮ ਕੀ ਹੈ? ਬਿਲ ਗੇਟਸ ਇਸ ਦਿਮਾਗ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਹਨ, ਹਰ ਕਿਸੇ ਨੂੰ ਇਸਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ।

ਬਦਲਦੀ ਜੀਵਨਸ਼ੈਲੀ ਦੇ ਕਾਰਣ ਅੱਜ ਦੇ ਸਮੇਂ ਵਿੱਚ ਕਈ ਬਿਮਾਰੀਆਂ ਨੇ ਜਨਮ ਲਿਆ ਹੈ। ਇਹ ਬਿਮਾਰੀਆਂ ਜ਼ਿਆਦਾਤਰ ਲੋਕਾਂ ਨੂੰ ਜੀਵਨ ਜਿਉਂਣ ਵਿੱਚ ਮੁਸ਼ੀਲਾਂ ਪੈਦਾ ਕਰਦਿਆਂ ਹਨ। ਕੀ ਤੁਸੀਂ ਕਦੇ ਕਿਸੇ ਵਿਅਕਤੀ ਨੂੰ ਦੇਖਿਆ ਹੈ ਇਕੱਲਾ ਬੈਠਾ ਆਪਣੇ ਆਪ ਨਾਲ ਗੱਲਾਂ ਕਰਦਾ ਹੋਇਆ ਜਾਂ ਫਿਰ ਗੱਲਾਂ ਕਰਦੇ ਸਮੇਂ ਲੋਕਾਂ ਦੀਆਂ ਅੱਖਾਂ ਵਿੱਚ ਨਹੀਂ ਦੇਖ ਪਾਉਂਦਾ ਹੋਵੇ ? ਇਸਨੂੰ ਅਜੀਬ ਵਿਵਹਾਰ ਨਹੀਂ ਕਿਹਾ ਜਾ ਸਕਦਾ, ਇਹ ਇੱਕ ਕਿਸਮ ਦੀ ਨਿਊਰੋਲੋਜੀਕਲ ਸਥਿਤੀ ਹੋ ਸਕਦੀ ਹੈ। ਜਿਸਨੂੰ ਐਸਪਰਜਰ ਸਿੰਡਰੋਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 

ਵਾਤਾਵਰਨ ਅਤੇ ਖਾਣ- ਪਾਣ ਵਿੱਚ ਹੋਏ ਬਦਲਾਵ ਕਾਰਣ ਅੱਜ ਬਿਮਾਰੀਆਂ ਨੇ ਲੋਕਾਂ ਵਿੱਚ ਆਪਣੀ ਪਕੜ ਨੂੰ ਮਜਬੂਤ ਬਣਾ ਲਈ ਹੈ ਜਿਹੜਾ ਕਿ ਅੱਜ ਕੋਈ ਵੀ ਬਿਮਾਰੀ ਤੋਂ ਵਾਂਝਾ ਨਹੀਂ ਰਿਹਾ। ਲੋਕਾਂ ਦੀ ਖਰਾਬ ਜੀਵਨਸ਼ੈਲੀ ਕਾਰਣ ਅੱਜ ਲੋਕਾਂ ਨੂੰ ਕਈ ਬਿਮਾਰੀਆਂ ਨੇ ਜਕੜਿਆ ਹੋਇਆ ਹੈ ਤੇ ਕਈ ਲੋਕਾਂ ਨੂੰ ਇਸਦੇ ਬਾਰੇ ਪਤਾ ਵੀ ਨਹੀਂ ਹੁੰਦਾ। ਜੇ ਗੱਲ ਕਰੀਏ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਚੋਟੀ ਦੇ 10 ਅਮੀਰ ਲੋਕਾਂ ਵਿੱਚੋਂ ਇੱਕ, ਬਿਲ ਗੇਟਸ ਦੀ ਤਾਂ ਉਨ੍ਹਾਂ ਨੂੰ ਵੀ ਐਸਪਰਜਰ ਸਿੰਡਰੋਮ ਨਾਂ ਦੀ ਇੱਕ ਬਿਮਾਰੀ ਨੇ ਜਕੜਿਆ ਹੋਇਆ ਹੈ। ਇਸ ਬਾਰੇ ਉਨ੍ਹਾਂ ਦੀ ਧੀ ਫੋਬੀ ਗੇਟਸ ਨੇ ਇਸ ਬਿਮਾਰੀ ਦੇ ਬਾਰੇ ਖੁਲਾਸਾ ਕੀਤਾ ਉਸਨੇ ਇੱਕ ਪੋਡਕਾਸਟ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਪਿਤਾ ਲੰਬੇ ਸਮੇਂ ਤੋਂ ਦਿਮਾਗ ਨਾਲ ਸਬੰਧਤ ਇਸ ਸਮੱਸਿਆ ਨਾਲ ਲੜ ਰਹੇ ਹਨ। ਜਿਸਨੂੰ ਐਸਪਰਜਰ ਸਿੰਡਰੋਮ ਵੀ ਕਿਹਾ ਜਾਂਦਾ ਹੈ। ਇੱਕ ਕਿਸਮ ਦੀ ਇਹ ਮਾਨਸਿਕ ਬਿਮਾਰੀ ਹੈ। ਜਿਸਦੇ ਕੁਝ ਲੱਛਣ ਔਟਿਜ਼ਮ ਦੇ ਨਾਲ ਮਿਲੇ ਹਨ। ਬਿਲ ਗੇਟਸ ਆਪਣੀ ਧੀ ਤੋਂ ਪਹਿਲਾਂ ਹੀ ਆਪਣੀ ਨਵੀਂ ਕਿਤਾਬ ਵਿੱਚ ਐਸਪਰਜਰ ਸਿੰਡਰੋਮ ਦੇ ਬਾਰੇ ਗੱਲ ਕਰ ਚੁੱਕੇ ਹਨ। ਇਸ ਵਿੱਚ ਉਨ੍ਹਾਂ ਨੇ ਜਿਕਰ ਕਰਦੇ ਹੋਏ ਕਿਹਾ ਹੈ ਕਿ ਜਦੋਂ ਉਹ  ਵੱਡੇ ਹੋ ਰਹੇ ਸੀ ਤਾਂ ਉਹਨਾਂ ਨੂੰ ਇਸ ਔਟਿਜ਼ਮ ਸਮੱਸਿਆ ਬਾਰੇ ਪਤਾ ਲੱਗਿਆ ਸੀ। ਤੇ ਉਹਨਾਂ ਨੇ ਇਸ ਗੱਲ ਦਾ ਜਿਕਰ ਵੀ ਕਿੱਤਾ ਕਿ ਜਦੋਂ ਉਹ ਜਵਾਨ ਸੀ ਉਨ੍ਹਾਂ ਨੂੰ ਦੂਜਿਆਂ ਦੀਆਂ ਗੱਲਾਂ ਨੂੰ ਸਮਝਣਾ ਅਤੇ ਸਮਾਜਿਕ ਤੌਰ ‘ਤੇ ਵਿਵਹਾਰ ਕਰਨ ਦੇ ਵਿੱਚ ਬਹੁਤ ਮੁਸ਼ੁਕਲਾ ਦਾ ਸਾਮਣਾ ਕਰਨਾ ਪੈਂਦਾ ਸੀ। ਜਦੋਂ ਬਿਲ ਗੇਟਸ ਦੁਆਰਾ ਇਸ ਗੱਲ ਦਾ ਖੁਲਾਸਾ ਹੋ ਗਿਆ ਤਾਂ ਸਾਰੇ ਲੋਕ ਇਸ ਬਾਰੇ ਜਾਨਣਾ ਚਾਹੁੰਦੇ ਹਨ। 

ਐਸਪਰਜਰ ਸਿੰਡਰੋਮ ਕੀ ਹੈ?

ਐਸਪਰਜਰ ਸਿੰਡਰੋਮ ਦੀ ਸਮੱਸਿਆ ਮੁੱਖ ਤੌਰ ‘ਤੇ ਬੱਚਿਆਂ ਵਿੱਚ ਦੇਖੀ ਜਾਂਦੀ ਹੈ। ਇਹ ਇੱਕ ਕਿਸਮ ਦਾ ਔਟਿਜ਼ਮ ਸਪੈਕਟ੍ਰਮ ਡਿਸਆਰਡਰ ਹੈ ਜਿਸਨੂੰ ਹਾਈ ਫੰਕਸ਼ਨਿੰਗ ਔਟਿਜ਼ਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਮ ਤੌਰ ਤੇ ਇਹ ਮਾਨਸਿਕ ਸਮੱਸਿਆ ਕੁਝ ਬੱਚਿਆਂ ਨੂੰ ਜੀਵਨ ਭਰ ਲਈ ਪਰੇਸ਼ਾਨ ਕਰ ਸਕਦੀ ਹੈ। ਇਸ ਸਮੱਸਿਆ ਤੋਂ ਪੀੜਿਤ ਲੋਕਾਂ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਦਾ ਆਈਕਿਊ ਲੈਵਲ ਆਮ ਲੋਕਾਂ ਤੋਂ ਥੋੜ੍ਹਾ ਉੱਚਾ ਹੁੰਦਾ ਹੈ। ਪਰ ਇਹ ਸਿੱਧੇ ਤੌਰ ‘ਤੇ ਕਿਸੇ ਵਿਅਕਤੀ ਦੇ ਸਮਾਜਿਕ ਵਿਵਹਾਰ, ਸੋਚਣ ਦੇ ਤਰੀਕੇ ਅਤੇ ਸੰਚਾਰ ਹੁਨਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ।

ਐਸਪਰਜਰ ਸਿੰਡਰੋਮ ਦੇ ਲੱਛਣ

ਇਸ ਸਮੱਸਿਆ ਤੋਂ ਪੀੜਿਤ ਵਿਅਕਤੀ ਦੂਜੇ ਲੋਕਾਂ ਨਾਲ ਅੱਖਾਂ ਦਾ ਸੰਪਰਕ ਨਹੀਂ ਬਣਾ ਪਾਉਂਦਾ। 

  • ਇਕੱਲੇ ਰਹਿਣਾ ਵਧਿਆ ਲੱਗਣਾ 
  • ਮਰੀਜ਼ ਦਾ ਵਾਰ-ਵਾਰ ਇੱਕੋਂ ਗੱਲ ਦਾ ਕਰਨਾ
  • ਆਪਣੀ ਰੁਟੀਨ ਵਿੱਚ ਕੋਈ ਵੀ ਬਦਲਾਅ ਪਸੰਦ ਨਾ ਕਰਨਾ 
  • ਲੋਕ ਨਾਲ ਗੱਲ ਬਾਤ ਕਰਦੇ ਸਮੇਂ ਅਜੀਬ ਸਰੀਰਕ ਭਾਸ਼ਾ ਜਾਂ ਸੁਰ ਦਾ ਹੋਣਾ 
  • ਦੂਜਿਆਂ ਨਾਲ ਗੱਲ ਬਾਤ ਕਰਨ ਸਮੇਂ ਝਿਜਕਣਾ
  • ਦੋਸਤੀ ਬਣਾਉਣ ਵਿੱਚ ਅਤੇ ਬਣਾਈ ਰੱਖਣ ਵਿੱਚ ਮੁਸ਼ਕਲ ਦਾ ਹੋਣਾ 
  • ਹੱਥ, ਉਂਗਲਾਂ, ਜਾਂ ਸਰੀਰ ਦਾ ਹਿੱਲਣਾ
  • ਜ਼ਿਆਦਾ ਸ਼ੋਰ ਵਾਲੀਆਂ ਥਾਵਾਂ ਤੋਂ ਦੂਰ ਰਹਿਣਾ ਪਸੰਦ ਹੋਣਾ 
  • ਆਪਣੇ ਆਪ ਨਾਲ ਗੱਲ ਕਰਨਾ ਪਸੰਦ ਹੋਣਾ 
  • ਇਸ਼ਾਰੇ ਅਤੇ ਤਾਅਨਿਆਂ ਨੂੰ ਸਮਝਣ ਵਿੱਚ ਮੁਸ਼ਕਲ ਦਾ ਆਉਣਾ 

ਐਸਪਰਜਰ ਸਿੰਡਰੋਮ ਦੇ ਕਾਰਨ

ਡਾਕਟਰਾਂ ਦੇ ਅਨੁਸਾਰ, ਫਿਲਹਾਲ, ਐਸਪਰਜਰ ਸਿੰਡਰੋਮ ਦੇ ਸਹੀ ਕਾਰਨਾਂ ਦਾ ਖੁਲਾਸਾ ਨਹੀਂ  ਹੋ ਪਾਇਆ ਹੈ। ਪਰ ਖੋਜ ਦੱਸਦੀ ਹੈ ਕਿ  ਕਿਸੇ ਵਿਅਕਤੀ ਦਾ ਜੇਕਰ ਪਰਿਵਾਰਕ ਇਤਿਹਾਸ ਔਟਿਜ਼ਮ ਜਾਂ ਨਿਊਰੋਲੌਜੀਕਲ ਸਮੱਸਿਆ ਹੈ, ਤਾਂ ਫਿਰ ਇਹ ਜੈਨੇਟਿਕ ਕਾਰਨਾਂ ਕਰਕੇ ਵੀ ਹੋ ਸਕਦਾ ਹੈ। ਬੱਚੇ ਨੂੰ ਜਨਮ ਦੌਰਾਨ ਆਕਸੀਜਨ ਦੀ ਘਾਟ ਅਤੇ ਬੱਚੇ ਦਾ ਘੱਟ ਜਨਮ ਵਜ਼ਨ ਵੀ ਐਸਪਰਜਰ ਸਿੰਡਰੋਮ ਸਮੱਸਿਆ ਦਾ ਕਾਰਨ ਬਣ ਸਕਦਾ ਹੈ। 

ਐਸਪਰਜਰ ਸਿੰਡਰੋਮ ਦਾ ਨਿਦਾਨ

ਐਸਪਰਜਰ ਸਿੰਡਰੋਮ ਸਮੱਸਿਆ ਦਾ ਵਿਅਕਤੀ ਵਿੱਚ ਪਤਾ ਉਸਦੇ ਖੂਨ ਜਾਂ ਸਕੈਨ ਟੈਸਟਾਂ ਰਾਹੀਂ ਨਹੀਂ ਲਗਾਇਆ ਜਾਂਦਾ। ਇਸਤੋਂ ਇਲਾਵਾ ਉਸਦੇ ਵਿਵਹਾਰ ਤੋਂ ਵੀ ਇਸ ਸਮੱਸਿਆ ਦਾ ਪਤਾ  ਲਗਾਇਆ ਜਾਂਦਾ ਹੈ। ਜਦੋਂ ਬਚਪਨ ਤੋਂ ਹੀ ਬੱਚੇ ਵਿੱਚ ਵਿਵਹਾਰ ਅਤੇ ਮਾਨਸਿਕ ਪ੍ਰਕਿਰਿਆ ਦੂਜਿਆਂ ਤੋਂ ਵੱਖਰੀ ਹੋਣ ਲੱਗ ਜਾਵੇ ਤਾਂ ਮਾਤਾ -ਪਿਤਾ ਨੂੰ ਡਾਕਟਰ ਨਾਲ ਇਸ ਬਾਰੇ ਗੱਲ ਕਰਕੇ ਐਸਪਰਜਰ ਸਿੰਡਰੋਮ ਦਾ ਪਤਾ ਲਗਾ ਸਕਦੇ ਹਨ।

ਐਸਪਰਜਰ ਸਿੰਡਰੋਮ ਦਾ ਇਲਾਜ 

ਵਰਤਮਾਨ ਵਿੱਚ ਐਸਪਰਜਰ ਸਿੰਡਰੋਮ ਵਾਸਤੇ ਕੋਈ ਵੀ ਟੈਸਟ ਅਤੇ ਕੋਈ ਸਥਾਈ ਇਲਾਜ ਨਹੀਂ ਹੈ। ਜੇਕਰ ਇਸ ਸਿੰਡਰੋਮ ਦਾ ਸਹੀ ਸਮੇਂ ‘ਤੇ ਪਤਾ ਲੱਗ ਜਾਵੇ, ਤਾਂ ਡਾਕਟਰ ਲੱਛਣਾਂ ਦੇ ਆਧਾਰ ‘ਤੇ, ਅਤੇ ਪਰਿਵਾਰ ਦੀ ਮਦਦ ਨਾਲ, ਮਰੀਜ਼ ਨੂੰ ਆਮ ਜ਼ਿੰਦਗੀ ਜਿਉਣ ਵਿੱਚ ਮਦਦ ਕਰ ਸਕਦੇ ਹਨ। ਕਿਉਂਕਿ ਹੁਣ ਇਸਨੂੰ ਔਟਿਜ਼ਮ ਸਪੈਕਟ੍ਰਮ ਡਿਸਆਰਡਰ ਦਾ ਹੀ ਇੱਕ ਹਿੱਸਾ ਮੰਨਿਆ ਜਾਂਦਾ ਹੈ। ਇਸ ਲਈ ਇਸਦਾ ਇਲਾਜ ਵੀ ਇਸਦੇ ਹੀ ਅਧਾਰ ਤੇ ਕਿੱਤਾ ਜਾਂਦਾ ਹੈ। ਛੋਟੇ ਬੱਚਿਆਂ ਵਿੱਚ ਜੇਕਰ ਇਸ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਡਾਕਟਰੀ ਸਹਾਇਤਾ ਨਾਲ ਇਸਨੂੰ ਠੀਕ ਕੀਤਾ ਜਾ ਸਕਦਾ ਹੈ। ਜਿਵੇਂ ਕਿ, ਡਾਕਟਰ ਉਨ੍ਹਾਂ ਨੂੰ ਭਾਸ਼ਾ, ਸੰਚਾਰ ਅਤੇ ਗੱਲਬਾਤ ਸ਼ੈਲੀ ਨੂੰ ਬਿਹਤਰ ਬਣਾਉਣ ਲਈ ਥੈਰੇਪੀ ਦੇ ਸਕਦਾ ਹੈ। ਐਸਪਰਜਰ ਸਿੰਡਰੋਮ ਦੇ ਨਾਲ ਜੇਕਰ ਕਿਸੇ ਵਿਅਕਤੀ ਨੂੰ ਮਾਨਸਿਕ ਚਿੰਤਾ, ਡਿਪਰੈਸ਼ਨ ਜਾਂ ਕੋਈ ਹੋਰ ਪ੍ਰੇਸ਼ਾਨੀ ਹੁੰਦੀ ਹੈ, ਤਾਂ ਉਸਨੂੰ ਥੈਰੇਪੀ ਦੇ ਨਾਲ-ਨਾਲ ਦਵਾਈਆਂ ਦੇ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ।

ਸਿੱਟਾ

ਐਸਪਰਜਰ ਸਿੰਡਰੋਮ ਨੂੰ ਇੱਕ ਮਾਨਸਿਕ ਬਿਮਾਰੀ ਕਿਹਾ ਜਾਂਦਾ ਹੈ। ਇਹ ਸਮੱਸਿਆ ਉਦੋਂ ਜਿਆਦਾ ਗੰਭੀਰ ਹੋ ਜਾਂਦੀ ਜਦੋਂ ਇਸਦੇ ਲੱਛਣਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਇਸਦਾ ਇਲਾਜ ਨਹੀਂ ਕਰਵਾਇਆ ਜਾਂਦਾ ਹੈ। ਇਸਦਾ ਕੋਈ ਟੈਸਟ ਜਾਂ ਕੋਈ ਸਥਾਈ ਇਲਾਜ ਨਹੀਂ ਹੈ। ਇਸ ਸਮੱਸਿਆ ਨੂੰ ਥੈਰੇਪੀ ਦੀ ਸਹਾਇਆ ਨਾਲ ਡਾਕਟਰ ਮਰੀਜ ਨੂੰ ਠੀਕ ਕਰਦੇ ਹਨ। ਜੇਕਰ ਤੁਹਾਨੂੰ ਵੀ ਐਸਪਰਜਰ ਸਿੰਡਰੋਮ ਦੀ ਸਮੱਸਿਆ ਹੈ ਜਾਂ ਫਿਰ ਘਰਦੇ ਕਿਸੇ ਜੀਅ ਵਿੱਚ ਇਸਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਅਤੇ ਇਸਦਾ ਇਲਾਜ਼ ਕਰਵਾਉਣਾ ਚਾਹੀਦਾ ਹੈ। ਤੁਸੀਂ ਵੀ ਇਸ ਸਮੱਸਿਆ ਦਾ ਇਲਾਜ਼ ਲੱਭ ਰਹੇ ਹੋਣ ਤਾਂ ਤੁਸੀਂ ਅਜੇ ਹੀ ਝਾਵਰ ਨਿਊਰੋ ਹੌਸਪੀਟਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ, ਇਸਦਾ ਇਲਾਜ ਅਤੇ ਇਸਦੇ ਮਾਹਿਰਾਂ ਤੋਂ ਸਲਾਹ ਲੈ ਸਕਦੇ ਹੋਂ।

Get Rid of Neurological Problems With Deep Brain Stimulation Surgery
Deep Brain Stimulation SurgeryNeurological Problem

Get Rid of Neurological Problems With Deep Brain Stimulation Surgery

Neurological conditions are directly linked to one’s brain, which can affect their daily life activities. This happens when the nervous system is affected, which is responsible for sending the signals…

  • October 2, 2025

  • 13 Views

Understanding the Scope of Neuroendocrine Tumours
Neurological ProblemNeurologist

Understanding the Scope of Neuroendocrine Tumours

Neuroendocrine tumour: These are typical growths that appear from the neuroendocrine cell, the cell which acts like both hormone-producing glands and nerve cells. This is because the NETs can happen…

  • September 26, 2025

  • 58 Views